Thursday, September 10, 2009

ਪਹਿਲ

ਬੀਬੀਆਂ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਮੁਕਤ ਖਾਣਾ ਖਵਾਉਣ ਦਾ ਪ੍ਰਣ ਕੀਤਾ
.. ਇਹ ਪੰਜਾਬ ਦੇ ਪਿੰਡਾਂ ਵਿਚ ਇਸ ਤਰ੍ਹਾਂ ਦੀ ਬੀਬੀਆਂ ਦੀ ਮੀਟਿੰਗ ਪਹਿਲੀ ਵਾਰ ਹੋਈ ਹੋਵੇਗੀ ਜਿਸ ਵਿਚ ਬੀਬੀਆਂ ਕੁਰਸੀਆਂ ਤੇ ਬੈਠੀਆਂ ਗੱਲਾਂ ਬਾਤਾਂ ਕਰ ਰਹੀਆ ਸੀ ਤੇ ਮਰਦ ਉਨ੍ਹਾਂ ਲਈ ਚਾਹ ਪਾਣੀ ਦਾ ਪ੍ਰਬੰਧ ਕਰਨ ਵਿਚ ਲੱਗੇ ਹੋਏ ਸਨ। ਮੀਟਿੰਗ ਵਾਲੀ ਥਾਂ ਤੋਂ ਕੁੱਝ ਦੂਰ ਬੈਠੇ ਇਹ ਮਰਦ ਔਰਤਾਂ ਦੀ ਆਪਸੀ ਗਿਆਨ ਦੀ ਵਿਚਾਰ-ਚਰਚਾ ਸੁਣ ਕੇ ਹੈਰਾਨ ਵੀ ਹੋ ਰਹੇ ਸਨ।
ਔਰਤਾਂ ਜੋ ਲਮੇਂ ਅਰਸੇ ਤੋਂ ਨਜ਼ਰ ਅੰਦਾਜ਼ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿੰਨ੍ਹਾਂ ਇਕ ਫਸਲੀ ਚੱਕਰ, ਰਸਾਇਣਾਂ ਦੀ ਵਾਧੂ ਵਰਤੋਂ, ਤਕਨਾਲੋਜੀ ਤੇ ਮੰਡੀ 'ਤੇ ਨਿਰਭਰ ਅਤੇ ਵਾਤਾਵਰਣ ਨੂੰ ਤਬਾਹ ਕਰਨ ਵਾਲੀ, ਹਰੀ ਕ੍ਰਾਂਤੀ ਦੀ ਸੱਭਿਅਤਾ ਨੇ ਖੂੰਜੇ ਲਾ ਰੱਖਿਆ ਸੀ, ਉਹ ਅਜਿਹੀ ਔਰਤ ਕੇਂਦ੍ਰਤ ਮੀਟਿੰਗ ਤੋਂ ਬਹੁਤ ਖੁਸ਼ ਸਨ। ਮੀਟਿੰਗ ਖਤਮ ਹੋਣ ਮਗਰੋਂ ਵੀ ਉਨ੍ਹਾਂ ਦਾ ਜਿਵੇਂ ਘਰੋ ਘਰੀਂ ਜਾਣ ਨੂੰ ਜੀਅ ਨਹੀਂ ਕਰ ਰਿਹਾ ਸੀ।
ਮੀਟਿੰਗ ਦੀ ਸ਼ੁਰੂਆਤ ਰਸਾਇਣਕ ਖੇਤੀ ਅਤੇ ਕੁਦਰਤੀ ਖੇਤੀ ਦੇ ਅੰਤਰਾਂ ਨੂੰ ਵਿਚਾਦਿਆਂ ਹੋਈ। ਪੁਰਾਤਨ ਸਮਿਆਂ ਵਿਚ ਹੁੰਦੀ ਕੁਦਰਤੀ ਖੇਤੀ ਵਿਚ ਲੋਕਾਂ ਦਾ ਅਮੀਰ ਅਤੇ ਸਿਹਤਮੰਦ ਰਹਿਣ-ਸਹਿਣ, ਖੇਤਾਂ ਵਿਚ ਜੀਵ ਜੰਤੂਆਂ ਦੀ ਬਹੁਤਾਤ ਪਰਵਾਰ ਦੇ ਹਰ ਇਕ ਜੀਵ-ਜੰਤੂਆਂ ਦੀ ਬਹੁਤਾਤ, ਪਰਵਾਰ ਦੇ ਹਰ ਜੀਅ ਦਾ ਖੇਤਾਂ ਵਿਚ ਹੱਥ ਵਟਾਉਣਾ, ਕੁਦਰਤੀ ਵਿਉਂਤਬੰਦੀ ਨਾਲ ਕੀੜੇ ਅਤੇ ਜਾਨਵਰਾਂ ਤੋਂ ਫਸਲਾਂ ਨੂੰ ਬਚਾਉਣ, ਔਰਤਾਂ ਦਾ ਪੱਠੇ ਕੁਤਰਨਾ ਤੇ ਪਸ਼ੂਆਂ ਨੂੰ ਚਾਰਾ ਪਾਉਣਾ, ਵਾਢੀ ਵੇਲੇ ਘਰ ਦੇ ਹਰ ਜੀਅ ਨੇ ਹੱਥ ਵਟਾਉਣਾ, ਬੀਬੀਆਂ ਵੱੱਲੋਂ ਬੀਜਾਂ ਨੂੰ ਛਾਂਟਣਾ ਤੇ ਸਾਂਭ ਸੰਭਾਲ ਕਰਨ ਵਰਗੇ ਕੰਮ ਹੁੰੰਦੇ ਸਨ। ਔਰਤਾਂ ਦੀ ਯਾਦਾਸ਼ਤ ਵਿਚ ਅਜੇ ਬਹੁ-ਫਸਲੀ ਖੇਤੀ ਕਾਇਮ ਸੀ।
ਮੀੰਿਟੰਗ ਦੇ ਦੂਜੇ ਹਿੱਸੇ ਵਿਚ ਕੁੱਝ ਸਕੂਲ ਤੇ ਕਾਲਜ ਪਂੜ੍ਹਦੀਆਂ ਕੁੜੀਆ ਨੇ ਬੈਨਰਾਂ (ਜੋ ਇਸ ਮੀਟਿੰਗ ਲਈ ਤਿਅਰ ਕੀਤੇ ਗਏ ਸਨ) 'ਤੇ ਲਿਖੇ ਤੱਥ ਪੜ੍ਹਨੇ ਸ਼ੁਰੂ ਕੀਤੇ। ਇਹ ਦੱਸਣਾ ਇਥੇ ਲਾਜ਼ਮੀ ਹੋਵੇਗਾ ਕਿ ਇਹ ਬੈਨਰ ਮੀਟਿੰਗ ਲਈ ਬਹੁਤ ਕਾਰਗਰ ਸਿੱਧ ਹੋਏ। ਇਨ੍ਹਾਂ ਬੈਨਰਾਂ ਵਿਚ ਮੋਟੇ ਅਨਾਜਾਂ ਬਾਰੇ ਸੰਖੇਪ ਜਾਣਕਾਰੀਅਤੇ ਇਨ੍ਹਾਂ ਦੀ ਪੌਸ਼ਟਿਕਤਾ ਅਤੇ ਬਹੁਤ ਸਾਰੀਆਂ ਬੀਮਾਰੀਆਂ ਆਦਿ ਤੋਂ ਬਚਾਅ ਅਤੇ ਖਾਸ ਕਰਕੇ ਭਾਰ ਘਟਾਉਣ ਵਿਚ ਇਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਮੋਟੇ ਅਨਾਜਾਂ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਸਾਂਝੀ ਕਰਨ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨੇ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਖਾਣੇ ਵਜੋਂ ਵਰਤਣ ਵਿਚ ਰੁਚੀ ਦਿਖਾਈ। ਕੁੱਝ ਔਰਤਾਂ ਨੇ ਤਾਂ ਆਪਣੇ ਘਰਾਂ ਵਿਚ ਖਾਲੀ ਥਾਂ 'ਤੇ ਹੀ ਮੋਟੇ ਅਨਾਜ ਉਗਾਉਣ ਦਾ ਵਾਅਦਾ ਕੀਤਾ।
ਪਹਿਲਾ ਤਾਂ ਬਜੁਰਗ ਔਰਤਾਂ ਨੇ ਕੋਕਾ ਕੋਲਾ ਅਤੇ ਹੋਰ ਸਾਫਟ ਡ੍ਰਿੰਕਸ ਦੀ ਮਸ਼ਹੂਰੀ, ਖਾਣ ਪੀਣ ਦੀਆਂ ਆਦਤਾਂ ਵਿਚ ਤਬਦੀਲੀ ਅਤੇ ਬਜ਼ੁਰਗਾਂ ਅਤੇ ਨਵੀ ਪੀੜ੍ਹੀ ਵਿਚ ਵਧ ਰਹੇ ਪਾੜੇ ਕਰਕੇ ਇਨ੍ਹਾਂ ਨੂੰ ਅਪਣਾਉਣ ਵਿਚ ਨਾਂਹ ਨੁੱਕਰ ਕੀਤੀ ਪਰ ਕੁੱਝ ਸਮਝਾਉਣ ਤੋਂ ਬਾਅਦ ਉਹਨਾਂਨੇ ਹਾਂ ਕਰ ਦਿੱਤੀ ਅਤੇ ਖਿਚੜੀ, ਦਲੀਏ ਤੇ ਰੋਟੀ ਦੇ ਰੂਪ ਵਿਚ ਇਨ੍ਹਾਂਂ ਦੀ ਵਰਤੋਂ ਅਤੇ ਆਪਣੇ ਇਸ ਰਵਾਇਤੀ ਗਿਆਨ ਨੂੰ ਆਪਣੇ ਬੱਚਿਆਂ ਤੇ ਦੋਹਤੇ ਪੋਤਿਆਂ ਅਤੇ ਪੋਤੀਆਂ ਨਾਲ ਸਾਂਝਾ ਕਰਨ ਦਾ ਵਚਨ ਦਿੱਤਾ।
ਇਸ ਤੋਂ ਬਾਅਦ ਇਕ ਬੈਨਰ ਜੋ ਕਿ ਖੇਤੀ ਜੈਵਿਕ ਵਿਭਿੰਨਤਾ ਨੂੰ ਦਰਸਾਉਂਦਾ ਸੀ ਪੜ੍ਹਿਆ ਗਿਆ ਅਤੇ ਇਹਦੇ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ। ਔਰਤਾਂ ਨੇ ਯਾਦ ਕੀਤਾ ਕਿ ਇਸ ਤਰਾਂ੍ਹ ਬਹੁ-ਫਸਲੀ ਖੇਤੀ ਅਤੇ ਖੇਤੀ ਜੈਵਿਕ ਵਿਭਿੰਨਤਾ ਬਾਰੇ ਸੀ, ਪੜ੍ਹਿਆ ਗਿਆ ਅਤੇ ਉਸ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗÂਂੀ ਔਰਤਾਂ ਨੇ ਉਨ੍ਹਾਂ ਭਲੇ ਵੇਲਿਆਂ ਨੂੰ ਯਾਦ ਕੀਾ ਜਦੋਂ ਬਹੁਫਸਲੀ ਖੇਤੀ ਅਤੇ ਖੇਤੀ ਜੈਵਿਕ ਵਿਭਿੰਨਤਾ ਉਹਨਾਂ ਦੇ ਜੀਵਨ ਦਾ ਹਿੱਸਾ ਸੀ ਅਤੇ ਉਨ੍ਹਾਂ ਦੇ ਘਰ ਅਤੇ ਦੀਆਂ ਸਾਰੀਆਂ ਲੋੜਾਂ ਆਪਣੇ ਖੇਤ ਵਿਚੋਂ ਹੀ ਪੂਰੀਆਂ ਹੋ ਜਾਂਦੀਆਂ ਸਨ।
ਮੀਟਿੰਗ ਦੇ ਅਗਲੇ ਹਿੱਸੇ ਵਿਚ ਔਰਤਾਂ ਨੇ ਰਵਾਇਤੀ ਖਾਣੇ ਬਣਾਉਣ ਦੇ ਢੰਗ ਤਰੀਕੇ ਸਾਂਝੇ ਕੀਤੇ ਜੋ ਕਿ ਅਤੇ ਆਪਣੇ ਵੱਲੋਂ ਇਹ ਖਾਣੇ ਤਿਆਰ ਕਰਕੇ ਪ੍ਰਦਰਸ਼ਤ ਵੀ ਕੀਤੇ। ਮੀਟਿੰਗ ਵਿਚ ਔਰਤਾਂ ਵੱਲੋਂ ਕੋਈ ਦਰਜਨ ਭਰ ਪ੍ਰਕਾਰ ਦੇ ਰਵਾਇਣਤੀ ਖਾਣੇ ਬਣਾਏ ਗਏ ਸਨ। ਜਿੰਨ੍ਹਾਂ ਵਿਚ ਮੋਠ ਬਾਜ਼ਰੇ ਦੀ ਖਿਚੜੀ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮੱਕੀ ਦਾ ਦਲੀਆ, ਬਾਜ਼ਰੇ ਦੀ ਰੋਟੀ, ਗੁੜ ਵਾਲੀਆਂ ਸੇਵੀਆਂ, ਤੁਕਿਆਂ ਦਾ ਅਚਾਰ, ਨਮੀਕਨ ਪੂੜੇ, ਗੁਲਗੁਲੇ, ਮਿੱਠੇ ਪੂੜੇ (ਗੁੜ ਵਾਲੇ) ਸ਼ਰਦਾਈ ਤੇ ਬਾਜ਼ਰੇ ਦੇ ਤਿਲਾਂ ਵਾਲੇ ਲੱਡੂ ਸ਼ਾਮਲ ਹਨ।
ਮੀਟਿੰਗ ਵਿਚ ਸ਼ਾਮਲ ਹਰ ਇਕ ਵਿਅਕਤੀ ਨੂੰ ਹਰ ਤਰ੍ਹਾਂ ਦਾ ਭੋਜਨ ਸਵਾਦ ਚੱਖਣ ਲਈ ਪ੍ਰਸ਼ਾਦ ਵਜੋਂ ਦਿੱਤਾ ਗਿਆ। ਹਾਜ਼ਰੀਨ ਵਿਚ 50 ਫੀਸਦੀ ਲੋਕ ਅਜਿਹੇ ਸਨ ਜਿਹੜੇ ਬਾਜ਼ਰੇ ਦੀ ਰੋਟੀ ਨੂੰ ਪਹਿਲੀ ਵਾਰ ਖਾ ਰਹੇ ਸਨ। ਖਾਣਿਆਂ ਦਾ ਸਵਾਦ ਲੈਂਦਿਆਂ ਕੁਝ ਬਜ਼ੁਰਗਾਂ ਨੇ ਰਵਾਇਤੀ ਖਾਣਿਆਂ ਤੇ ਸੱਭਿਆਚਾਰ ਨਾਲ ਸਬੰਧਤ ਮੁਹਾਵਰੇ, ਗੀਤ ਅਤੇ ਅਖਾਣ ਸਾਂਝੇ ਕੀਤੇ। ਕੁਝ ਲੋਕ ਗੀਤਾਂ ਨੂੰ ਲਿਖਿਆ ਵੀ ਗਿਆ। ਮੀਟਿੰਗ ਵਿਚ ਸ਼ਮੂਲੀਅਤ ਕਰ ਰਹੀਆਂ ਸਕੂਲ/ਕਾਲਜ ਦੀਆਂ ਵਿਦਿਆਰਥਣਾਂ ਨੂੰ ਪਿੰਡ ਵਿਚ ਪਾਈ ਜਾਂਦੀ ਜੈਵਿਕ ਵੰਨ ਸੁਵੰਨਤਾ ਨੂੰ ਕਲਮਬੱਧ ਕਰਨ ਲਈ ਚੁੱਣਿਆ ਗਿਆ। ਇਹ ਸਮੂਹ ਸਮੂਹ ਛੁਟੀਆਂ ਦੇ ਦਿਨਾਂ ਦੌਰਾਨ ਇਹ ਕੰਮ ਨੇਪਰੇ ਚਾੜ੍ਹੇਗਾ।
ਇਕ ਦੇਸੀ ਬੀਜ ਬਣਾਉਣ ਦੀ ਕਮੇਟੀ ਵੀ ਬਣਾਈ ਗਈ। ਜਿਸ ਵਿਚ ਹੇਠ ਲਿਖੇ ਮੈਂਬਰ ਹੋਣਗੇ : ਜਸਵੰਤ ਕੌਰ, ਮੁਖਤਿਆਰ ਕੌਰ, ਮਨਜੀਤ ਕੌਰ, ਮਹਿੰਦਰ ਕੌਰ ਤੇ ਅਮਰਜੀਤ ਕੌਰ।
ਇਹਨਾਂ ਔਰਤਾਂ ਕੋਲ ਸਬਜ਼ੀਆਂ ਦੇ ਕੁੱਝ ਦੇਸੀ ਬੀਜ ਮੌਜੂਦ ਸਨ ਅਤੇ ਇਹ ਕਮੇਟੀ ਇਹ ਵੀ ਜਾਣਕਾਰੀ ਪ੍ਰਾਪਤ ਕਰੇਗੀ ਕਿ ਪਿੰਡ ਵਿਚ ਹੋਰ ਕਿਸ ਕੋਲ ਦੇਸੀ ਬੀਜ ਹਨ। ਜਿਨ੍ਹਾਂ ਨਾਲ ਦੇਸੀ ਬੀਜਾਂ ਦੇ ਭੰਡਾਰ ਨੂੰ ਵਧਾਇਆ ਜਾ ਸਕੇ। ਬੀਬੀ ਅਮਰਜੀਤ ਕੌਰ ਇਸ ਕਮੇਟੀ ਵਿਚ ਤਾਲਮੇਲ ਬਣਾਏਗੀ ਤੇ ਪਿੰਡ ਵਿਚ ਕੁਦਰਤੀ ਖੇਤੀ ਨੂੰ ਲੈ ਕੇ ਵੀ ਤਾਲਮੇਲ ਬਣਾਉਣ ਦਾ ਕੰਮ ਕਰੇਗੀ।
ਇਕ ਹੋਰ ਕਮੇਟੀ ਬਣਾਈ ਗਈ ਜੋ ਕਿ ੰਿਪੰਡ ਵਿਚ ਮੋਟੇ ਅਨਾਜਾਂ, ਕੁਦਰਤੀ ਖੇਤੀ ਤੇ ਵਾਤਾਵਰਣ ਦੇ ਵਿਸ਼ੇ 'ਤੇ ਬੀਬੀਆਂ ਦੀਆਂ ਗਤੀਵਿਧੀਆਂ ਵਿਚ ਤਾਲਮੇਲ ਬਣਾਏਗੀ। ਇਸ ਕਮੇਟੀ ਵਿਚ ਹੇਠ ਲਿਖੇ ਮੈਂਬਰ ਹੋਣਗੇ :
ਜਸਵੰਤ ਕੌਰ, ਮੁਖਤਿਆਰ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ, ਅਮਰਜੀਤ ਕੌਰ, ਰਾਜਵਿੰਦਰ ਕੌਰ, ਕਮਲਜੀਤ ਕੌਰ, ਅਮਨਜੋਤ ਕੌਰ ਤੇ ਆਸ਼ਾ ਰਾਣੀ
ਦੇਸੀ ਬੀਜਾਂ ਬਾਰੇ ਗੱਲਬਾਤ ਕਰਦਿਆਂ ਔਰਤਾਂ ਬਹੁਤ ਸਪਸ਼ਟ ਸਨ ਕਿ ਦੇਸੀ ਬੀਜਾਂ ਦੁਆਰਾ ਉਗਾਇਆ ਜਾਂਦਾ ਅਨਾਜ ਜ਼ਿਆਦਾ ਸਵਾਦਲਾ ਹੁੰਦਾ ਸੀ ਅਤੇ ਦੇਸੀ ਅਨਾਜ ਤੇ ਸਬਜ਼ੀਆ ਖਾਣ ਨਾਲ ਲੋਕ ਘੱਟ ਬਿਮਾਰ ਪੈਂਦੇ ਸਨ। ਡਾਕਟਰਾਂ ਕੋਲ ਜਾਣਾ ਤਾਂ ਬਹੁਤ ਦੂਰ ਦੀ ਗੱਲ, ਛੇਤੀ ਕਿਤੇ ਕੋਈ ਬਿਮਾਰ ਹੀ ਨਹੀਂ ਸੀ ਹੁੰਦਾ। ਪਿੰਡ ਦੀਆਂ ਬਜ਼ੁਰਗ ਔਰਤਾਂ ਕੋਲ ਘਰਾਂ ਤੇ ਰਸੋਈ ਵਿਚ ਤਿਆਰ ਕੀਤੀਆਂ ਰਵਾਇਤੀ ਦਵਾਈਆਂ ਦੇ ਗਿਆਨ ਦਾ ਭੰਡਾਰ ਮੌਜੂਦ ਸੀ ਜਿਸ ਨਾਲ ਕਿ ਆਮ ਬੀਮਾਰੀਆਂ ਜਿਵੇਂ ਕਿ ਗਲੇ ਦਾ ਦਰਦ, ਖਾਂਸੀ/ਜੁਕਾਮ ਤੇ ਆਮ ਦਰਦਾਂ ਨੂੰ ਠੀਕ ਕੀਤਾ ਜਾਂਦਾ ਸੀ।
ਬਜ਼ੁਰਗ ਔਰਤਾਂ ਇਸ ਗੱਲੋਂ ਖਾਸੀਆਂ ਦੁਖੀ ਤੇ ਚਿੰਤਤ ਸਨ ਕਿ ਕਿ ਅੱਜਕੱਲ੍ਹ ਦੀ ਪੀੜ੍ਹੀ ਵਿਚ ਬੀਮਾਰ ਪੈਣ ਦੀ ਪਿਰਤ ਜਿਹੀ ਪੈ ਗਈ ਹੈ। ਉਹ ਆਪਣੇ ਸਮੇਂ ਦੇ ਲੋਕਾਂ ਵਿਚ ਤਾਕਤ ਤੇ ਤੰਦਰੁਸਤੀ ਬਾਰੇ ਵਾਰ ਵਾਰ ਦੱਸ ਰਹੀਆਂ ਸਨ। ਬਜ਼ੁਰਗ ਔਰਤਾਂ ਅੱਜ ਕੱਲ੍ਹ ਦੀ ਪੀੜ੍ਹੀ ਦੇ ਹੱਥੀਂ ਕੰਮ ਨਾ ਕਰਨ ਦੀ ਆਦਤ ਨੂੰ ਲੈ ਕੇ ਵੀ ਪ੍ਰੇਸ਼ਾਨ ਸਨ।
ਇਹ ਗੱਲ ਜ਼ਿਕਾਰਯੋਗ ਹੈ ਕਿ ਹਰੀ ਕ੍ਰਾਂਤੀ ਨੇ ਪੰਜਾਬ ਦੀ ਕਿਸਾਨੀ ਤੇ ਨੌਜਵਾਨ ਪੀੜ੍ਹੀ ਨਾਲ ਬਹੁਤ ਕਹਿਰ ਕਮਾਇਆ ਹੈ। ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ 'ਤੇ ਨਿਰਭਰਤਾ ਨੇ ਉਹਨਾਂ ਨੂੰ ਵਿਹਲੜ ਕਰ ਛੱਡਿਆ ਹੈ ਜਿਹੜੇ ਕਿ ਪਹਿਲਾਂ ਕੀੜੇ ਅਤੇ ਜਾਨਵਰਾਂ ਤੋਂ ਬਚਾਅ ਲਈ ਕੁਦਰਤੀ ਅਤੇ ਰਚਨਾਤਮਕ ਢੰਗ ਵਰਤਦੇ ਸਨ।
ਬਹੁਤ ਸਾਰੀਆਂ ਬਜ਼ੁਰਗ ਔਰਤਾਂ ਇਕ ਖਿੱਚ ਦੇ ਕੇਂਦਰ ਬਹੁ-ਫਸਲੀ ਜ਼ਿੰਦਗੀ ਨਾਲ ਭਰੇ ਹੋਏ ਖੇਤਾਂ ਦੀ ਅਣਹੋਂਦ ਨੂੰ ਲੈ ਕੇ ਉਦਾਸ ਵੀ ਸਨ ਤੇ ਨਿਰਾਸ਼ ਵੀ। ਖੇਤ ਹੁਣ ਖਿੱਚ ਦਾ ਕੇਂਦਰ ਨਹੀਂ ਰਹੇ। ਬਹੁਤ ਸਾਰੇ ਬੱਚੇ ਆਪਣੇ ਨਿੱਜੀ ਖੇਤਾਂ ਵਿਚ ਜਾਂਦੇ ਹੀ ਨਹੀਂ। ਇਹੀ ਇਕ ਕਾਰਨ ਵੀ ਹੈ ਕਿ ਉਹ ਖੇਤੀ ਨੂੰ ਅਪਣਾਉਣਾ ਵੀ ਨਹੀਂ ਚਾਹੁੰਦੇ ਤੇ ਖੇਤੀ ਨਾਲ ਜੁੜੇ ਉਸ ਵਿਸ਼ਾਲ ਸੱਭਿਆਚਾਰ ਨੂੰ ਵੀ ਭੁੱਲਦੇ ਜਾ ਰਹੇ ਹਨ ਜੋ ਕਿ ਪੀੜ੍ਹੀ ਦਰ ਪੀੜ੍ਹੀ ਚਲਦਾ ਆ ਰਿਹਾ ਸੀ।
ਇਹ ਜ਼ਿਕਰਯੋਗ ਹੈ ਕਿ ਅਸੀਂ ਇਸੇ ਪਿੰਡ ਵਿਚ ਕੁੱਝ ਮਹੀਨੇ ਪਹਿਲਾਂ ਇਕ ਮੀਟਿੰਗ ਰਸਾਇਣਕ ਖੇਤੀ ਦੇ ਮਾੜੇ ਪ੍ਰਭਾਵਾਂ ਅਤੇ ਖਾਸ ਕਰਕੇ ਇਸ ਦੇ ਔਰਤਾਂ ਦੀ ਪ੍ਰਜਣਨ ਕਿਰਿਆ ਨਾਲ ਕੀਤੇ ਜਾ ਰਹੇੇ ਖਿਲਵਾੜ ਬਾਰੇ ਕੀਤੀ ਸੀ। ਜਿਹੜੀਆਂ ਔਰਤਾਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ ਸੀ ਉਨਾਂ੍ਹ ਨੇ ਮੋਟੇ ਅਨਾਜਾਂ ਬਾਰੇ ਕੀਤੀ ਗਈ ਮੀਟਿੰਗ ਵਿਚ ਅਹਿਮ ਹਿੱਸਾ ਪਾਇਆ ਅਤੇ ਖਾਸ ਕਰਕੇ ਜੋ ਔਰਤਾਂ ਰਵਾਇਣਤੀ ਖਾਣੇ ਤਿਆਰ ਕਰ ਰਹੀਆਂ ਸਨ, ਵਿਚ ਤਾਲਮੇਲ ਬਣਾਉਣ ਦਾ ਕੰਮ ਕੀਤਾ।
ਘਰਾਂ ਵਿਚ ਅਗਲੀ ਮੀਟਿੰਗ,ਜੋ ਕਿ ਅਗਲੇਰੀ ਕਾਰਵਾਈ ਜਿਸ ਵਿਚ ਸਬਜ਼ੀਆਂ ਦੀ ਬਿਜਾਈ ਅਤੇ ਘਰਾਂ ਵਿਚ ਹੀ ਬੀਜ ਬੈਂਕ ਤਿਆਰ ਕਰਨ ਬਾਰੇ ਚਰਚਾ ਹੋਵੇਗੀ, ਦੀ ਤਰੀਕ ਮਿਥੀ ਗਈ। ਮੀਟਿੰਗ ਇਸ ਪ੍ਰਣ ਨਾਲ ਖਤਮ ਹੋਈ ਕਿ ਔਰਤਾਂ ਆਪਣੇ ਬੱਚਿਆਂ ਨੂੰ ਜ਼ਹਿਰ ਮੁਕਤ ਭਂੋਜਨ ਖਵਾਉਣਗੀਆਂ।

No comments:

Post a Comment