THURSDAY, SEPTEMBER 10, 2009
*ਭਾਰਤ ਦੇ ਸਫਲ ਕੁਦਰਤੀ ਖੇਤੀ ਕਿਸਾਨ ਸ੍ਰੀ ਸੁਭਾਸ਼ ਸ਼ਰਮਾ ਨੇ ਸਮਝਾਏ ਗੁਰ
*ਬੀਜਾਂ ਦੇ ਮਾਮਲੇ 'ਤੇ ਆਤਮਨਿਰਭਰਤਾ ਲਾਜ਼ਮੀ ਕਰਾਰ
ਜੈਤੋ-ਖੇਤੀ ਵਿਰਾਸਤ ਮਿਸ਼ਨ ਵੱਲੋਂ ਦੋ ਰੋਜ਼ਾ ਕੁਦਰਤੀ ਖੇਤੀ ਵਰਕਸ਼ਾਪ ਪਿੰਡ ਟੱਲੇਵਾਲ ਦੇ ਨਹਿਰਵਾਲੇ ਗੁਰਦੁਆਰੇ ਵਿਖੇ ਲਾਈ ਗਈ। ਇਸ ਵਰਕਸ਼ਾਪ ਵਿਚ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ, ਝਾੜ ਵਧਾਉਣ, ਦੇਸੀ/ਰਵਾਇਤੀ ਢੰਗਾਂ ਤਕਨੀਕਾਂ ਨਾਲ ਕੀਟ ਕੰਟੋਰਲ ਕਰਨ, ਕੁਦਰਤੀ ਖੇਤੀ ਵਿਚ ਮਿਸ਼ਰਤ ਫਸਲਾਂ ਦੇ ਮਹੱਤਵ, ਬੀਜਾਂ ਦੀ ਸਹੀ ਚੋਣ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਵਰਕਸ਼ਾਪ ਦੇ ਆਗ਼ਾਜ਼ ਵਿਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਦਰਦੇਸ਼ ਸ੍ਰੀ ਉਮੇਂਦਰ ਦੱਤ ਨੇ ਯਵਤਮਾਲ ਮਹਾਂਰਾਸ਼ਟਰ ਤੋਂ ਕੁਦਰਤੀ ਖੇਤੀ ਦੀ ਜਾਣਕਾਰੀ ਦੇਣ ਆਏ ਮਾਹਿਰ ਕਿਸਾਨ ਸ੍ਰੀ ਸੁਭਾਸ਼ ਸ਼ਰਮਾ, ਕੁਲੀਸ਼ਨ ਫਾਰ ਜੀ.ਐੱਮ. ਫ੍ਰੀ ਇੰਡੀਆ ਦੀ ਮੈਂਬਰ ਸਕੱਤਰ ਕਵਿਤਾ ਕੁਰੂਗੰਟੀ ਤੇ ਵਰਕਸ਼ਾਪ ਵਿਚ ਸ਼ਾਮਲ ਹੋਣ ਆਏ ਕਿਸਾਨਾਂ ਦਾ ਹਾਰਦਿਕ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕੋਈ 5 ਕੁ ਦਹਾਕਿਆਂ ਤੋਂ ਕੀਤੀ ਜਾ ਰਹੀ ਰਸਾਇਣਕ ਖੇਤੀ ਨੇ ਪੰਜਾਬ ਨੂੰ ਤਬਾਹੀ ਦੀ ਅੱਗ ਵਿਚ ਝੋਂਕ ਦਿੱਤਾ ਹੈ। ਪੰਜਾਬ ਦੇ ਲੋਕ ਗੰਭੀਰ ਖੇਤੀ, ਸਿਹਤ, ਵਾਤਾਵਰਣ ਤੇ ਸੱਭਿਆਚਾਰਕ ਸੰਕਟਾਂ ਵਿਚ ਘਿਰ ਗਏ ਹਨ। ਉਹਨਾਂ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਣ ਲਈ ਪੰਜਾਬ ਦੇ ਖੇਤੀ ਮਾਡਲ ਨੂੰ ਤੁਰੰਤ ਬਦਲ ਕੇ ਕੁਦਰਤ ਪੱਖੀ ਬਣਾਉਣਾ ਹੋਵੇਗਾ। ਉਨਾਂ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅਤੇ ਆਪਣੀਆਂ ਅਉਣ ਵਾਲੀਆਂ ਨਸਲਾਂ ਦੀ ਹੋਂਦ ਸਲਾਮਤ ਰੱਖਣ ਲਈ ਕੁਦਰਤੀ ਖੇਤੀ ਵੱਲ ਮੋੜਾ ਕੱਟਣ, ਜੋ ਸਰਬੱਤ ਦੇ ਭਲੇ ਵਾਲੇ ਸੰਕਲਪ ਨੂੰ ਪ੍ਰਣਾਈ ਹੋਈ ਹੈ।
ਸ੍ਰੀ ਸੁਭਾਸ਼ ਸ਼ਰਮਾ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 1994 ਤੋਂ ਕੁਦਰਤੀ ਖੇਤੀ ਕਰ ਰਹੇ ਹਨ ਤੇ ਇਹ ਖੇਤੀ ਉਹਨਾਂ ਲਈ ਬੇਹੱਦ ਲਾਹੇਵੰਦ ਰਹੀ ਹੈ। ਇਸ ਤੋਂ ਪਹਿਲਾਂ ਉਹ 1975 ਤੋਂ 1994 ਤੱਕ ਉਹ ਰਸਾਇਣਕ ਖੇਤੀ ਕਰਦੇ ਸਨ। ਜੋ ਬੇਹੱਦ ਮਹਿੰਗੀ ਤੇ ਪਰ ਨਿਰਭਰਤਾ ਵਾਲੀ ਸੀ। ਰਸਾਇਣਕ ਖੇਤੀ ਤਹਿਤ ਮਹਿੰਗੇ ਬੀਜ /ਖਾਦਾਂ ਵਰਤਣ ਦੇ ਬਾਵਜੂਦ ਵੀ 1984 ਤੋਂ ਉਸ ਦੀ ਰਸਾਇਣਕ ਖੇਤੀ ਦਾ ਝਾੜ ਘਟਣਾ ਸ਼ੁਰੂ ਹੋ ਗਿਆ ਤੇ 1990 ਤੱਕ ਜਾਂਦਿਆਂ ਇਹ ਬਿਲਕੁਲ ਹੇਠਾਂ ਆ ਗਿਆ ਤੇ ਖੇਤੀ ਉਨ੍ਹਾਂ ਲਈ ਬੇਹੱਦ ਘਾਟੇ ਦਾ ਸੌਦਾ ਸਾਬਤ ਹੋਣ ਲੱਗੀ। ਉਨ੍ਹਾਂ ਦੱਸਿਆ ਕਿ ਕਦੇ ਉਹ ਆਪਣੇ 30 ਏਕੜ ਦੇ ਖੇਤ ਵਿਚੋਂ 400 ਟਨ ਅਨਾਜ/ਸਬਜ਼ੀਆਂ ਦਾ ਉਤਪਾਦਨ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ। ਪਰ 1984 ਤੋਂ ਬਾਅਦ ਝਾੜ ਘਟਣਾ ਸ਼ੁਰੂ ਹੋ ਗਿਆ ਤੇ 1990 ਤੱਕ ਪੁਜਦਿਆਂ 400 ਟਨ ਤੋਂ ਘਟ ਕੇ ਸਿਰਫ 90 ਟਨ ਰਹਿ ਗਿਆ। ਕਪਾਹ 12 ਕੁਇੰਟਲ ਤੋਂ ਘਟ ਕੇ 3-4 ਕੁਇੰਟਲ, ਜਵਾਰ 20 ਕੁਇੰਟਲ ਤੋਂ ਘਟ ਕੇ 6-7 ਕੁਇੰਟਲ ਰਹਿ ਗਈ, ਏਹੀ ਹਾਲ ਸਬਜ਼ੀਆਂ ਦਾ ਵੀ ਹੋਇਆ।
ਉਨ੍ਹਾਂ ਕਿਹਾ ਕਿ ਅਸਲ ਵਿਚ ਰਸਾਇਣਕ ਖੇਤੀ ਕਰਦਿਆਂ ਉਨ੍ਹਾਂ ਨੇ ਕੁਦਰਤ ਨਾਲ ਖਿਲਵਾੜ ਕਰਨ ਦੀ ਗਲਤੀ ਕੀਤੀ। ਆਪਣੇ ਖੇਤ ਦੇ ਸਾਰੇ ਦਰਖ਼ਤ ਕੱਟ ਸੁੱਟੇ। ਨਤੀਜੇ ਵਜੋਂ ਖੇਤਾਂ ਵਿਚ ਪੰਛੀਆਂ ਦਾ ਆਉਣਾ ਜਾਣਾ ਘਟ ਗਿਆ। ਉਹਨਾਂ ਕਿਹਾ ਕਿ ਅੱਜ ਉਹ ਮਹਿਸੂਸ ਕਰਦੇ ਹਨ ਕਿ ਰਸਾਇਣਕ ਖੇਤੀ ਕਰਦਿਆਂ ਉਹ ਗੁਲਾਮਾਂ ਵਾਲਾ ਜੀਵਨ ਜੀਅ ਰਹੇ ਸਨ। 1960 ਤੋਂ ਬਾਅਦ ਨਵੇਂ ਬੀਜਾਂ, ਖਾਦਾਂ, ਕੀੜੇਮਾਰ ਜ਼ਹਿਰਾਂ ਆਦਿ ਦੀ ਆਮਦ ਨਾਲ ਕਿਸਾਨ ਗੁਲਾਮ ਹੋਣ ਲੱਗ ਪਿਆ। ਸ੍ਰੀ ਸੁਭਾਸ਼ ਸ਼ਰਮਾ ਨੇ ਆਖਿਆ ਕਿ ਏੇਸ ਜਿੱਲਤ ਤੇ ਗੁਲਾਮੀ ਵਿਚੋਂ ਨਿੱਕਲਣ ਦਾ ਸਭ ਤੋਂ ਉਤਮ ਤਰੀਕਾ ਹੈੈ ਕੁਦਰਤੀ ਖੇਤੀ।
ਉਨ੍ਹਾਂ ਕਿਹਾ ਕਿ ਕੁਦਰਤ ਨੇ ਹਰ ਤਰ੍ਹਾਂ ਦੇ ਕੀੜਿਆਂ ਦੇ ਕੰਟਰੋਲ ਦਾ ਬਹੁਤ ਹੀ ਸਾਵਾਂ ਤੇ ਸੰਤੁਲਤ ਇੰਤਜ਼ਾਮ ਕੀਤਾ ਹੇੈ। ਲੋਕ ਹੈ ਕਿ ਅਸੀਂ ਕੁਦਰਤ ਦੇ ਸਤੁੰਲਨ ਨੂੰ ਆਪਣੀਆ ਲਾਲਸਾਵਾਂ ਵੱਸ ਵਿਗਾੜੀਏ ਨਾ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਵਿਚ ਚਾਰ ਗੱਲਾਂ ਮਹੱਤਵ ਪੂਰਨ ਹਨ :
1) ਗਾਂ : ਉਨ੍ਹਾਂ ਕਿਹਾ ਕਿ ਮਿੱਟੀ ਵਿਚ ਜੀਵਾਣੂੰਆਂ ਨੂੰ ਕਾਰਜਸ਼ੀਲ ਕਰਨ ਲਈ ਗੋ-ਮੂਤਰ ਤੇ ਗੋਹਾ ਬਹੁਤ ਚਮਤਕਾਰੀ ਹੈ। ਗਾਂ ਦੇ ਮੂਤਰ, ਗੋਹੇ ਤੇ ਗੁੜ ਤੋਂ ਬਣਿਆ ਘੋਲ ਸਪਸ਼ਟ ਪ੍ਰਭਾਵ ਦਿਖਾਉਂਦਾ ਹੈ। ਇਹ ਘੋਲ ਵੀ ਸਾਰੀ ਉਮਰ ਪਾਉਣ ਦੀ ਲੋੜ ਨਹੀਂ, ਸਗੋਂ ਸਿਫਰ 10 ਸਾਲ ਹੀ ਪਾਉਣਾ ਹੈ। ਉਨਾਂ ਦੱਸਿਆ ਕਿ ਪਹਿਲੇ ਸਾਲ 1000ਲੀਟਰ, ਦੂਜੇ ਸਾਲ 800 ਲੀਟਰ, ਤੀਜੇ ਸਾਲ 600 ਲੀਟਰ, ਚੌਥੇ ਸਾਲ 400 ਲੀਟਰ ਤੇ ਪੰਜਵੇਂ ਤੋਂ ਦਸਵੇਂ ਸਾਲ ਤੱਕ 200 ਲੀਟਰ ਇਹ ਘੋਲ ਪ੍ਰਤੀ ਏਕੜ ਦੇਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਚਮਤਕਾਰੀ ਵਾਧਾ ਹੁੰਦਾ ਹੈ।
2) ਰੁੱਖ : ਸ੍ਰੀ ਸੁਭਸ਼ ਸ਼ਰਮਾ ਨੇ ਦੱਸਿਆ ਕਿ ਰੁੱਖਾਂ ਦਾ ਖੇਤੀ ਵਿਚ ਮਹੱਤਵਪੂਰਨ ਸਥਾਨ ਹੈੇ। ਇਸ ਰੁੱਖ ਸਾਡੇ ਖੇਤਾਂ ਵਿਚ ਪੰਛੀਆਂ ਨੂੰ ਆਕ੍ਰਸ਼ਤ ਕਰਦੇ ਹਨ ਜਿਹੜੇ ਕਿ ਕੀਟ ਪ੍ਰਬੰਧਨ ਵਿਚ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਲਈ ਖੇਤਾਂ ਵਿਚ ਰੁੱਖ ਨਹੀਂ ਲਾਉਂਦੇ ਕਿ ਰੁੱਖਾਂ ਦੀ ਛਾਂ ਕਾਰਨ ਫਸਲ ਨਹੀਂ ਹੋਵੇਗੀ ਪਰ ਸੱਚਾਈ ਇਹਦੇ ਉਲਟ ਹੈ। ਜੇਕਰ ਰੁੱਖਾਂ ਦੀ ਛਾਂ ਕਾਰਨ ਫਸਲ ਦਾ 10 ਫੀਸਦੀ ਨੁਕਸਾਨ ਹੁੰਦਾ ਹੈ ਤੇ ਬਾਕੀ ਥਾਂ 'ਤੇ 50 ਫੀਸਦੀ ਫਾਇਦਾ ਹੁੰਦਾ ਹੈ। ਇਸ ਲਈ ਸਫਲ ਕਾਸ਼ਤਕਾਰੀ ਲਈ 10 ਏਕੜ ਦੇ ਫਾਰਮ ਵਿਚ 5-60 ਵੱਡੇ ਰੁੱਖ ਜ਼ਰੂਰ ਹੋਣੇ ਚਾਹੀਦੇ ਹਨ। ਇਨ੍ਹਾਂ ਰੁੱਖਾਂ ਦੇ ਪੱਤਿਆਂ ਤੋਂ ਖਾਦ ਵੀ ਚੰਗੀ ਮਿਲਦੀ ਹੈ।
3) ਪੰਛੀ : ਖੇਤੀ ਵਿੱਚ ਕੁਦਰਤ ਦਾ ਹਰ ਜੀਵ ਸਹਾਈ ਹੁੰਦਾ ਹੈ। ਪੰਛੀ ਸੁੰਡੀਆਂ ਕੰਟਰੋਲ ਕਰਨ ਲਈ ਸਾਡੇ ਬਹੁਤ ਵੱਡੇ ਮੱਦਦਗਾਰ ਹੁੰਦੇ ਹਨ। ਪਰ ਰੁੱਖ ਕੱਟ ਕੇ ਇਨ੍ਹਾਂ ਪੰਛੀਆਂ ਨੂੰ ਆਪਣੇ ਖੇਤਾਂ ਵਿਚੋਂ ਕੱਢ ਛੱਡਿਆ ਹੈ ਸਗੋਂ ਅੰਨ੍ਹੇਵਾਹ ਕੀੜੇਮਾਰ ਜ਼ਹਿਰਾਂ ਦਾ ਇਸਤੇਮਾਲ ਕਰਕੇ ਇਨ੍ਹਾਂ ਵਿਚੋਂ ਬਹੁਤਿਆਂ ਦੀ ਨਸਲਕੁਸ਼ੀ ਵੀ ਕੀਤੀ ਹੈ। ਜਦੋਂ ਕਿ ਸਿਰਫ 2 ਫੀਸਦੀ ਪੰਛੀ ਹੀ ਅਨਾਜ ਖਾਂਦੇ ਹਨ, ਬਾਕੀ ਸਭ ਮਾਸਾਹਾਰੀ ਹਨ ਤੇ ਉਹ ਸੁੰੰਡੀਆਂ ਖਾ ਕੇ ਸਾਡਾ ਬਹੁਤ ਫਾਇਦਾ ਕਰਦੇਹਨ।
4) ਜੈਵ-ਮਾਦਾ : ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਲਈ ਜੈਵ ਮਾਦੇ ਦੀ ਬੇਹੱਦ ਮਹੱਤਤਾ ਹੁੰਦੀ ਹੈ। ਇਸ ਲਈ ਇਹ ਬਹੁਤ ਲਾਜ਼ਮੀ ਹੈ ਕਿ ਜ਼ਮੀਨ ਵਿਚ ਜੈਵ-ਮਾਦਾ ਬਣਾਈ ਰੱਖਣਾ ਚਾਹੀਦਾ ਹੈ। ਇਸ ਵਾਸਤੇ ਖੇਤ ਵਿਚੋਂ ਕੱਢੇ ਜਾਣ ਵਾਲੇ ਨਦੀਨ ਜ਼ਮੀਨ ਵਿਚ ਹੀ ਸੁੱਟ ਦੇਣੇ ਚਾਹੀਦੇ ਹਨ। ਪ੍ਰਤੀਏਕੜ 10-15 ਟਨ ਜੈਵ-ਮਾਦੇ ਦੀ ਲੋੜ ਹੈ। ਇਸ ਲਈ ਜ਼ਮੀਨ ਵਿਚ ਗੰਡੋਇਆਂ ਦੀ ਉਚਿਤ ਮਾਤਰਾ ਹੋਣੀ ਲਾਜ਼ਮੀ ਹੈ - 1ਗੁਣਾ1 ਫੁੱਟ ਵਿਚ ਗੰਡੋਏ ਹੋਣ ਤਾਂ ਇੰਜ ਇੱਕ ਏਕੜ ਵਿਚ ਢਾਈ ਲੱਖ ਗੰੰਡੋਏ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਵਿਚ ਮਿਸ਼ਰਤ ਫਸਲਾਂ ਹੋਣ ਕਰਕੇ ਕਿਸੇ ਇਕ ਫਸਲ ਦਾ ਨੁਕਸਾਨ ਹੋਣ ਦੀ ਸੂਰਤ ਵਿਚ ਦੂਜੀਆਂ ਫਸਲਾਂ ਨਾਲ ਇਹ ਘਾਟਾ ਸਹਿਣਾ ਸੌਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਕਰਨ ਲਈ ਕਿਸਾਂਨਾਂ ਨੂੰ ਆਪਣੀਆ ਲਾਲਸਾਵਾਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ।
ਸ੍ਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੁਦਰਤੀ ਖੇਤੀ ਵਿਚ ਮਜ਼ਦੂਰਾਂ ਦੀ ਜ਼ਿਆਦਾ ਲੋੜ ਪੈਂਦੀ ਹੈ ਤੇ ਬਹੁਤ ਕਿਸਾਨ ਮਜ਼ਦੂਰ ਨਾ ਮਿਲਣ ਦੀ ਸ਼ਿਕਾਇਤਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸਾਨਾਂ ਨੂੰ ਸਹਿਕਾਰੀ ਤਰਜ਼ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣੇ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਅਜਿਹਾ ਹੀ ਸਬੰਧ ਕਇਮ ਕੀਤਾ ਹੈ। ਉਨ੍ਹਾਂ ਨੂੰ ਸਮੁੱਚੇ ਮੁਨਾਫੇ ਦਾ ਬਕਾਇਦਾ ਹਿੱਸਾ ਮਿਲਦਾ ਹੈ। ਸਮੇਂ ਸਮੇਂ ਵਿਸ਼ੇਸ਼ ਬੋਨਸ, ਅਤੇ ਧਾਰਮਿਕ ਤੇ ਹੋਰ ਦਰਸ਼ਨੀ ਥਾਵਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਦੇ ਮਜ਼ਦੂਰ ਬਹੁਤ ਖੁਸ਼ ਹਨ ਤੇ ਠੇਕਾ ਸਿਸਟਮ ਨਾਲੋਂ ਜ਼ਿਆਦਾ ਮਿਹਨਤ ਕਰਦੇ ਹਨ।
ਝੋਨਾ ਦੀ ਐਸ ਆਰ.ਆਈ ਵਿਧੀ :
ਵਰਕਸ਼ਾਪ ਦੇ ਦੂਜੇ ਦਿਨ ਬੀਬੀ ਕਵਿਤਾ ਕੁਰੂਗੰਟੀ ਨੇ ਐਸ.ਆਰ.ਆÂਂੀ ਵਿਧੀ ਰਾਹੀਂ ਝੋਨੇ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਇਸ ਵਿਧੀ ਵਿਚ ਵਿਰਲੇ ਪੌਦੇ ਲਾਏ ਜਾਂਦੇ ਹਨ ਤੇ ਉਹ ਵੱਧ ਫੈਲਦੇ ਹਨ। ਪੌਦਿਆਂ ਵਿਚ ਭੋਜਨ ਲਈ ਸੰਘਰਸ਼ ਨਹੀਂ ਹੁੰਦਾ। ਇਸ ਤਕਨੀਕ ਵਿਚ ਪਾਣੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਬੀਬੀ ਕਵਿਤਾ ਨੇ ਦੱਸਿਆ ਕਿ ਹੁਣ ਤੱਕ ਝੋਨੇ ਦੀ ਤਕਨੀਕ ਬਾਰੇ ਇਹ ਤੱਥ ਸਾਹਮਣੇ ਆਏ ਹਨ ਕਿ ਛੋਟੀ ਪਨੀਰੀ ਲਾਉਣ ਨਾਲ ਪੌਦੇ ਜ਼ਿਆਦਾ ਛੇਤੀ ਵਾਧਾ ਅਖਤਿਆਰ ਕਰਦੇ ਹਨ। ਖੇਤ ਵਿਚੋਂ ਤਿੰਨ ਚਾਰ ਵਾਰ ਨਦੀਨ ਹੱਥੀਂ ਕੱਢੇ ਜਾਣੇ ਚਾਹੀਦੇ ਹਨ।
ਏਸੇ ਮੌਕੇ ਪਿੰਗਲਵਾੜਾ ਦੇ ਸ: ਰਾਜਬੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪਨੀਰੀ ਬੀਜਣ ਦੇ ਮਾਮਲੇ ਵਿਚ ਜ਼ਿਆਦਾ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸਾਨ ਆਪਣੇ ਸਾਰੇ ਖੇਤਾਂ ਲਈ ਲੋੜੀਂਦੀ ਪਨੀਰੀ ਇਕੋ ਦਿਨ ਨਾ ਬੀਜਣ ਸਗੋਂ 4-5 ਦਿਨ ਦੇ ਵਕਫੇ ਨਾਲ ਬੀਜਣ ਤਾਂ ਕਿ ਛੋਟੀ ਪਨੀਰੀ ਖੇਤਾਂ ਵਿਚ ਲੱਗ ਸਕੇ। ਆਪਣੇ ਤਜ਼ਰਬੇ ਦੇ ਅਧਾਰ 'ਤੇ ਸ: ਰਾਜਬੀਰ ਸਿੰਘ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ 15-17 ਦਿਨ ਦੀ ਪਨੀਰੀ ਪੁੱਟ ਕੇ ਖੇਤ ਵਿਚ ਲੱਗ ਜਾਣੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਪੱਕੀ ਪਨੀਰੀ 10 ਫੀਸਦੀ ਘੱਟ ਫੁਟਾਰਾ ਦਿੰਦੀ ਹੈ।
ਕੀੜਿਆਂ ਦੀ ਰੋਕਥਾਮ :
ਕੁਦਰਤੀ ਖੇਤੀ ਤਹਿਤ ਕੀਟ ਰੋਕਥਾਮ ਦੇ ਵਿਸ਼ੇ 'ਤੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਐਸੋਸੀਏਟ ਨਿਰਦੇਸ਼ਕ ਸ੍ਰੀ ਅਜੈ ਤ੍ਰਿਪਾਠੀ ਜੀ ਨੇ ਕਿਹਾ ਕਿ ਕੁਦਰਤ ਨੇ ਆਪਣੇ ਤੌਰ 'ਤੇ ਹੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਕੀਟਾਂ ਦੀ ਦੁਨੀਆਂ 'ਚ ਜਿੰਨੇ ਵੀ ਮਾਸਾਹਾਰੀ ਕੀੜੇ ਹਨ ਉਹ ਕਿਸਾਨ ਦੇ ਮਿੱਤਰ ਹਨ ਜਿਹਨੇ ਸੁੰਡੀਆਂ ਖਾਂਦੇ ਹਨ। ਬੱਸ ਲੋੜ ਇਸ ਗੱਲ ਦੀ ਹੇੈ ਕਿ ਅਸੀਂ ਕੁਦਰਤ ਦੁਆਰਾ ਸਿਰਜੇ ਇਸ ਚੱਕਰ ਨੂੰ ਟੁੱਟਣ ਨਾ ਦੇਈਏ। ਅੰਨ੍ਹੇਵਾਹ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਕੇ ਮਿੱਤਰ ਕੀੜਿਆਂ ਦੀਆਂ ਨਸਲਾਂ ਖਤਮ ਕਰਨ ਦੀ ਗਲਤੀ ਨਾ ਕਰੀਏ।
ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ: ਅਮਰ ਸਿੰਘ ਆਜ਼ਾਦ ਨੇ ਕਿਹਾ ਕਿ ਅਸਲ ਵਿਚ ਇਹ ਕਹਿਣਾ ਹੀ ਗਲਤ ਹੈ ਕਿ ਕੋਈ ਦੁਸ਼ਮਨ ਕੀਟ ਹੁੰਦਾ ਹੈ। ਕੁਦਰਤ ਵਿਚ ਹਰ ਚੀਜ਼ ਦਾ, ਹਰ ਜੀਵ ਦਾ ਕੀੜੇ ਪਤੰਗੇ ਦਾ ਆਪਣਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਕੀੜੇਮਾਰਨ ਦੀ ਸੋਚ ਅਸਲੋਂ ਬੇਹੂਦਾ ਸੋਚ ਹੈੈ। ਉਨ੍ਹਾਂ ਕਿਹਾ ਕੀੜਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਹੇੈ ਖਤਮ ਨਹੀਂਂ।
ਬੀਜ ਅੰਮ੍ਰਿਤ ਤੇ ਜੀਵ ਅੰਮ੍ਰਿਤ ਬਣਾਉਣ ਦੀ ਸਿਖਲਾਈ :
ਵਰਕਸ਼ਾਪ ਦੌਰਾਨ ਗਰਪਰੀਤ ਦਬੜ੍ਹੀਖਾਨਾ ਤੇ ਜਗਮੇਲ ਸਿੰਘ ਨੇ ਬੀਜ ਅੰਮ੍ਰਿਤ ਤੇ ਜੀਵ ਅੰਮ੍ਰਿਤ ਬਣਾਉਣ ਦੀ ਤਰਕੀਬ ਸਮਝਾਈ। ਗੁਰਪਰੀਤ ਨੇ ਦੱਸਿਆ ਕਿ ਜੀਵ ਅੰਮ੍ਰਿਤ ਧਰਤੀ ਵਿਚ ਸੂਖ਼ਮ ਜੀਵਾਂ ਨੂੰ ਕੰਮ ਵਿਚ ਲਾ ਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜੀਵ ਅੰਮ੍ਰਿਤ ਲਈ ਗਾਂ ਦਾ ਗੋਹਾ ਇਸ ਕਰਕੇ ਜ਼ਿਆਦਾ ਮਹੱਤਵਪੂਰਨ ਹੁੰਦਾ ਹੇੈ ਕਿ ਉਸ ਵਿਚ 3-5 ਅਰਬ ਸੂਖ਼ਮ ਜੀਵ ਹੁੰਦੇ ਹਨ ਜਦੋਂ ਕਿ ਮੱਝ ਦੇ ਗੋਹ ਵਿਚ ਇਹਨਾਂ ਦੀ ਗਿਣਤੀ ਮਹਿਜ 78-80 ਲੱਖ ਹੁੰਦੀ ਹੈ। ਉਨ੍ਹਾਂ ਦੱੱਸਿਆ ਕਿ ਜੀਵ ਅੰਮ੍ਰਿਤ ਜ਼ਮੀਨ ਨੂੰ ਪਾਵੀ ਲਾਉਂਦੇ ਵਕਤ ਦੇਣਾ ਚਾਹੀਦਾ ਹੈ ਤੇ ਇਸਦਾ ਛਿੜਕਾਅ ਵੀ ਫਸਲਾਂ ਉਪਰ ਕਰਨਾ ਚਾਹੀਦਾ ਹੈ।
ਬੀਜ
ਵਰਕਸ਼ਾਪ ਦੌਰਾਨ ਬੀਜਾਂ ਦੀ ਚੋਣ 'ਤੇ ਖਾਸਾ ਜ਼ੋਰ ਦਿੱਤਾ ਗਿਆ। ਇਸ ਲਈ ਰੱਖੇ ਗਏ ਵਿਸ਼ੇਸ਼ ਸ਼ੈਸ਼ਨ ਦੌਰਾਨ ਬੋਲਦਿਆਂ ਸ੍ਰੀ ਓਮੇਂਦਰ ਦੱਤ ਨੇ ਕਿਹਾ ਕਿ ਬੀਜਾਂ 'ਤੇ ਕੰਪਨੀਆਂ ਦਾ ਏਕਾਧਿਕਾਰ ਕਾਇਮ ਕਰਨ ਦੀਆ ਸ਼ਾਜਸ਼ਾਂ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ। ਸਾਡੀਆਂ ਸਰਕਾਰਾਂ ਕੰਪਨੀਆਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਾਨੂੰਨੀ ਸੁਰੱਖਿਆ ਮੁਹੱਈਆ ਕਰਵਾ ਰਹੀਆਂ ਹਨ। ਉਹਨਾਂ ਕਿਹਾ ਕਿ ਬੀਜਾਂ ਦੇ ਰੂਪ ਵਿਚ ਆਈ ਗੁਲਾਮੀ ਨੂੰ ਗਲੋਂ ਲਾਹੁਣਾ ਬਹੁਤ ਮੁਸ਼ਕਿਲ ਹੋਵੇਗਾ । ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੀਜਾਂ ਤੇ ਆਪਣਾ ਅਧਿਕਾਰ ਰੱਖਂੀਏ। ਬੀਜਾਂ ਬਾਰੇ ਆਪਣੇ ਰਵਾਇਤੀ ਗਿਆਨ ਨਾਲ ਆਪਣੇ ਬੀਜ ਆਪ ਸਾਂਭੀਏ।
ਬੀਜ ਚੋਣ ਤੇ ਸੰਭਾਲ ਦੇ ਤਕਨੀਕੀ ਪੱਖਾਂ ਤੋਂ ਤਰਸੇਮ ਸਿੰਘ ਲਹਿਰਾਗਾਗਾ ਨੇ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਹਰ ਫਸਲ ਦੀਆਂ ਅਨੇਕਾਂ ਅਨੇਕਾਂ ਸਫਲ ਬੀਜ ਵੰਨਗੀਆਂ ਮੌਜੂਦ ਸਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਖੇਤਾਂ ਵਿਚੋਂ ਵਧੀਆ ਫਸਲ ਵਿਚੋਂ ਬੀਜ ਆਪ ਤਿਆਰ ਕਰਨ। ਕੁੱਝ ਪੁਰਾਣੀਆਂ ਵੰਨਗੀਆਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਨਰਮੇ ਦੀ ਜੇ-34, ਐੱਫ 286, ਝੋਨੇ ਦੀ ਪੀ.ਆਰ. 106, 114, 116 ਆਦਿ ਚੰਗੀਆਂ ਵੰਨਗੀਆਂ ਸਨ ਜਿੰਨ੍ਹਾਂ ਨੂੰ ਲੱਭਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬੀਜਾਂ ਦੀ ਚੋਣ ਕਰਦਿਆਂ ਕੁੱਝ ਖਾਸ ਗੱਲਾਂ ਦਾ ਖਿਾਆਲ ਰੱਖਣਾ ਚਾਹੀਦਾ ਹੈੈ। ਜਿਵੇਂ ਕਿ ਬੀਜ ਛਾਂ ਵਿਚੋਂ ਨਹੀ ਲਏ ਜਾਣੇ ਚਾਹੀਦੇ। ਬੀਜ ਖੇਤ ਦੀ ਨੁੱਕਰ ਤੋਂ ਨਹੀ ਸਗੋਂ 10-12 ਫੁੱਟ ਛੱਡ ਕੇ ਵਿਚਾਲਿਓਂ ਲÂੈ ਜਾਣੇ ਚਾਹੀਦੇ ਹਨ। ਬੀਜ ਲਈ ਚੰਗੇ ਤੇ ਸਿਹਤ ਮੰਦ ਬੂਟਿਆਂ ਦੀ ਚੋਣ ਕਰਨੀ ਚਾਹੀਦੀ ਹੈ। ਕਣਕ ਦਾ ਬੀਜ ਵੱਲੀ ਦੀਆ ਮੱਖੀਆਂ ਗਿਣਕੇ ਚੁਣਿਆ ਜਾਣਾ ਚਾਹੀਦਾ ਹੈ। ਇਸਦੇ ਇਲਾਵਾ ਫਸਲ ਦੇ ਸੁਭਾਅ, ਝਾੜ, ਕੀੜਿਆਂ ਤੇ ਬਿਮਾਰੀਆਂ ਪ੍ਰਤੀ ਰੋਧਕ ਸਮਰੱਥਾ ਆਦਿ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ।
ਬੀਜ ਬੈਂਕ
ਇਸ ਮੌਕੇ ਕਵਿਤਾ ਕੁਰੂਗੰਟੀ ਨੇ ਬੀਜ ਬੈਂਕ ਸਥਾਪਤ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਹਰ ਕਿਸਾਨ ਕੋਲ ਆਪਣੇ ਘੱਟੋ ਘੱਟ 10 ਤਰ੍ਹਾਂ ਦੇ ਬੀਜ ਹੋਣ। ਹਰ ਖੇਤ ਵਿਚ ਦਸ ਤਰ੍ਹਾਂ ਦੀ ਫਸਲਾਂ ਹੋਣ। ਉਨ੍ਹਾਂ ਕਿਹਾ ਬੀਜ ਸੁਰੱਖਿਆ ਲਈ ਬੀਜ ਕਮੇਟੀਆਂ ਬਣਾÂਂੀਆਂ ਜਾਣ। ਜਿਹੜੀਆਂ ਇਸ ਬੀਜਾਂ ਦੀ ਚੋਣ, ਪ੍ਰਬੰਧ, ਭੰਡਾਰ, ਵਿਤਰਣ, ਉਨ੍ਹਾਂ ਨਾਲ ਜੁੜੇ ਰਵਾਇਤੀ ਗਿਆਨ ਇਕਤਰ ਕਰਨ ਦਾ ਕੰਮ ਕਰੇਗੀ।
ਵਰਕਸ਼ਾਪ ਵਿਚ ਵਿਸ਼ੇਸ਼ ਤੌਰ 'ਤੇ ਆਏ ਆਲ ਇੰਡੀਆ ੰਿਪਗਲਵਾੜਾ ਦੇ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਨੇ ਕਿਹਾ ਰਸਾਇਣਕ ਖੇਤੀ ਨੇ ਪੰਜਾਬ ਦੀ ਕਿਸਾਨੀ, ਸਿਹਤ ਤੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਏਸੇ ਰਸਾਇਣਕ ਖੇਤੀ ਕਰਕੇ ਕਦੇ ਤਕੜੇ ਜੁੱਸਿਆਂ ਵਾਲੇ ਗੱਭਰੂਆਂ, ਨਰੋਈਆਂ ਸਿਹਤਾਂ ਕਰਕੇ ਜਾਣਿਆਂ ਜਾਂਦਾ ਪੰਜਾਬ ਅੱਜ ਬੀਮਾਰਾਂ ਤੇ ਅਪਾਹਜਾਂ ਦੀ ਧਰਤੀ ਬਣਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕੁੱਝ ਕੁਰਾਹੇ ਪਏ ਵਿਗਿਆਨਕ ਮੁਨਾਫੇ ਦੀ ਲਲਕ 'ਚ ਅੰੰਨ੍ਹੀਆਂ ਕੰਪਨੀਆਂ ਦੇ ਹੱਥ ਠੋਕੇ ਬਣਕੇ ਜੀ.ਐੱਮ ਫਸਲਾਂ ਦੇ ਰੂਪ ਵਿਚ ਮਨੁੱਖਤਾ ਲਈ ਭਿਆਨਕ ਖਤਰਾ ਸਹੇੜ ਰਹੇ ਹਨ ਜਿਸ ਬਹੁਤ ਹੀ ਭਿਆਨਕ ਨਤੀਜੇ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਖਤਰਿਆਂ ਤੋਂ ਹੁਣੇ ਚੇਤ ਜਾਣਾ ਚਾਹੀਦਾ ਹੈ ਇਸ ਲਈ ਕਿਸਾਨਾਂ ਨੂੰ ਰਸਾਇਣਕ /ਜੀ.ਅੱੈਮ ਫਸਲਾਂ ਤੋਂ ਮੂੰਹ ਮੋੜ ਕੇ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਜੋ ਸੱਚੀ ਕਿਰਤ ਹੈ।

No comments:
Post a Comment